Expert Lecture on Punjab’s Emerging Business Leaders organized at Modi College by Department of Commerce
The P.G. Department of Commerce, Multani Mal Modi College, Patiala in collaboration with Bulls Eye organized an expert lecture on the topic “Cutting Edge Commerce Kings: Punjab’s Emerging Business Leaders.” The lecture was delivered by Mr. Ankur Grover, Speaker and Mentor of Bulls Eye Academy, Chandigarh. The objective of the lecture was to equip the students with the information about the emerging areas of business and commerce.
Dr. Khushvinder Kumar, Principal of the college welcomed the expert and said that our Commerce Department is committed for developing our students as future business leaders and for providing information regarding additional entrepreneurship opportunities. He said that such lectures help the students to think out of the box, develop their communication skills and chalk out their future plans in Business Areas.
Prof. Neena Sareen, Dean and Head, P.G. Department of Commerce, introduced the guest and said that information, innovation and leadership qualities are must for success of any business. She said that this lecture is important for students as it will help them to explore the various dimensions of planning any new business enterprises.
Mr. Ankur Grover in his lecture discussed with the students the concept of entrepreneurship, the risks and profit making strategies in a business, the time tested techniques for building robust business line and importance of essential communication skills in the field of business. He also explored some important case studies of successful business houses of Punjab.
Dr. Gaurav Gupta introduced the topic and conducted the stage. Prof. Parminder Kaur presented the vote of thanks. Dr. Gagandeep Kaur, Dr. Amandeep Kaur, Dr. Rajan Goyal, Prof. Mandeep Kaur, Prof. Ravinder Kumar and other faculty members were present at the occasion.
ਮੋਦੀ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਪੰਜਾਬ ਦੇ ਉਭਰਦੇ ਕਾਰੋਬਾਰੀ ਆਗੂਆਂ ਬਾਰੇ ਵਿਸ਼ੇਸ਼ ਲੈਕਚਰ ਆਯੋਜਿਤ
ਪਟਿਆਲਾ: 23 ਨਵੰਬਰ, 2023
ਪੋਸਟ-ਗਰੈਜੂਏਟ ਕਾਮਰਸ ਵਿਭਾਗ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਬੁੱਲਜ਼ ਆਈ ਇੰਸਟੀਚਿਊਟ ਦੇ ਸਹਿਯੋਗ ਨਾਲ ”ਕਟਿੰਗ ਏਜ਼ ਕਾਮਰਸ ਕਿੰਗਜ਼. ਪੰਜਾਬ ਦੇ ਉਭਰਦੇ ਕਾਰੋਬਾਰੀ ਆਗੂ” ਵਿਸ਼ੇ ‘ਤੇ ਇੱਕ ਵਿਸ਼ੇਸ ਲੈਕਚਰ ਆਯੋਜਿਤ ਕੀਤਾ। ਇਹ ਲੈਕਚਰ ਬੁੱਲਜ਼ ਆਈ ਅਕੈਡਮੀ ਚੰਡੀਗੜ੍ਹ ਦੇ ਸਪੀਕਰ ਅਤੇ ਮੈਂਟਰ ਸ੍ਰੀ ਅੰਕੁਰ ਗਰੋਵਰ ਨੇ ਦਿੱਤਾ।ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਪਾਰ ਅਤੇ ਵਣਜ ਦੇ ਉੱਭਰ ਰਹੇ ਖੇਤਰਾਂ ਬਾਰੇ ਜਾਣਕਾਰੀ ਦੇਣਾ ਸੀ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਡਾ ਕਾਮਰਸ ਵਿਭਾਗ ਵਿਦਿਆਰਥੀਆਂ ਨੂੰ ਭਵਿੱਖ ਦੇ ਕਾਰੋਬਾਰੀ ਆਗੂ ਵਜੋਂ ਵਿਕਸਤ ਕਰਨ ਅਤੇ ਉੱਦਮ ਦੇ ਨਿਵੇਕਲੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਨੂੰ ਵੱਖਰੇ ਤਰੀਕਿਆਂ ਨਾਲ ਸੋਚਣ, ਉਨ੍ਹਾਂ ਦੇ ਸੰਚਾਰ ਹੁਨਰ ਨੂੰ ਵਿਕਸਤ ਕਰਨ ਅਤੇ ਵਪਾਰਕ ਖੇਤਰਾਂ ਵਿੱਚ ਆਪਣੀਆਂ ਭਵਿੱਖੀ ਯੋਜਨਾਵਾਂ ਉਲੀਕਣ ਵਿੱਚ ਮਦਦ ਕਰਦੇ ਹਨ।
ਪ੍ਰੋ. ਨੀਨਾ ਸਰੀਨ, ਡੀਨ ਅਤੇ ਮੁਖੀ, ਕਾਮਰਸ ਵਿਭਾਗ ਨੇ ਮੁੱਖ ਵਕਤਾ ਦੀ ਜਾਣ-ਪਛਾਣ ਕਰਾਈ ਅਤੇ ਕਿਹਾ ਕਿ ਕਿਸੇ ਵੀ ਕਾਰੋਬਾਰ ਦੀ ਸਫਲਤਾ ਲਈ ਉਸ ਬਾਰੇ ਜਾਣਕਾਰੀ, ਨਵੀਨ ਤਜਰਬੇ ਅਤੇ ਲੀਡਰਸ਼ਿਪ ਦੇ ਗੁਣ ਬੇਹੱਦ ਜ਼ਰੂਰੀ ਹਨ। ਉਹਨਾਂ ਨੇ ਕਿਹਾ ਕਿ ਇਹ ਲੈਕਚਰ ਵਿਦਿਆਰਥੀਆਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਨੂੰ ਕਿਸੇ ਵੀ ਨਵੇਂ ਵਪਾਰਕ ਉੱਦਮ ਦੀ ਯੋਜਨਾ ਬਣਾਉਣ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਨ ਵਿੱਚ ਮਦਦ ਕਰੇਗਾ।
ਸ੍ਰੀ ਅੰਕੁਰ ਗਰੋਵਰ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨਾਲ ਨਵੇਂ ਉਦਮ ਨੂੰ ਸਥਾਪਿਤ ਦੀ ਕਰਨ, ਕਾਰੋਬਾਰ ਵਿੱਚ ਜੋਖਮ ਅਤੇ ਮੁਨਾਫਾ ਕਮਾਉਣ ਦੀਆਂ ਰਣਨੀਤੀਆਂ, ਮਜ਼ਬੂਤ ੈਵਪਾਰਕ ਲਾਈਨ ਬਣਾਉਣ ਲਈ ਸਮੇਂ ਅਨੁਸਾਰ ਵੱਖ-ਵੱਖ ਤਕਨੀਕਾਂ ਅਤੇ ਵਪਾਰ ਦੇ ਖੇਤਰ ਵਿੱਚ ਜ਼ਰੂਰੀ ਸੰਚਾਰ ਹੁਨਰ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਦੇ ਸਫਲ ਕਾਰੋਬਾਰੀ ਘਰਾਣਿਆਂ ਦੇ ਕੁਝ ਮਹੱਤਵਪੂਰਨ ਕੇਸਾਂ ਦੀ ਪੜਚੋਲ ਵੀ ਕੀਤੀ।
ਇਸ ਮੌਕੇ ਡਾ. ਗੌਰਵ ਗੁਪਤਾ ਨੇ ਅੱਜ ਦੇ ਵਿਸ਼ੇ ਨਾਲ ਜਾਣੂ ਕਰਵਾਇਆ ਅਤੇ ਮੰਚ ਦਾ ਸੰਚਾਲਨ ਕੀਤਾ। ਪ੍ਰੋ. ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਗਗਨਦੀਪ ਕੌਰ, ਡਾ. ਅਮਨਦੀਪ ਕੌਰ, ਡਾ.ਰਾਜਨ ਗੋਇਲ, ਪ੍ਰੋ. ਮਨਦੀਪ ਕੌਰ, ਪ੍ਰੋ. ਰਵਿੰਦਰ ਕੁਮਾਰ ਅਤੇ ਸਾਰੇ ਫੈਕਲਟੀ ਮੈਂਬਰ ਹਾਜ਼ਰ ਸਨ।